ਗੰਨਾ ਪੱਕਿਆ ਹੈ ਜਾਂ ਨਹੀਂ, ਇਹ ਜਾਣਨ ਲਈ hand refractometer ਨਾਲ ਟੀਸੀ ਅਤੇ ਹੇਠਲੇ ਹਿੱਸੇ ਦੇ ਰਸ ਦਾ Brix ਮਾਪੋ। ਕੱਚੇ ਗੰਨੇ ਵਿੱਚ ਟੀਸੀ ਅਤੇ ਹੇਠਲੇ ਹਿੱਸੇ ਦਾ ਅਨੁਪਾਤ 1 ਤੋਂ ਘੱਟ ਰਹਿੰਦਾ ਹੈ, ਅਤੇ ਗੰਨਾ ਪੱਕਣ ਨਾਲ ਇਹ 1 ਦੇ ਨੇੜੇ ਆਉਂਦਾ ਹੈ। ਪੱਕਾ ਫ਼ੈਸਲਾ lab ਦੇ pol ਅਤੇ purity ਤੋਂ ਲਿਆ ਜਾਂਦਾ ਹੈ।
ਕਾਰਨ: ਗੰਨਾ ਹੇਠੋਂ ਉੱਪਰ ਵੱਲ ਪੱਕਦਾ ਹੈ
ਗੰਨੇ ਦਾ ਹੇਠਲਾ ਹਿੱਸਾ ਪਹਿਲਾਂ ਪੱਕਦਾ ਹੈ, ਅਤੇ ਟੀਸੀ ਵਾਲਾ ਹਿੱਸਾ ਅਖ਼ੀਰ ਵਿੱਚ। ਇਸ ਲਈ ਸਿਰਫ਼ ਹੇਠਲੇ ਰਸ ਦਾ Brix ਵੇਖਣ ਨਾਲ ਖੇਤ ਪੱਕਿਆ ਲੱਗੇ, ਪਰ ਟੀਸੀ ਅਜੇ ਕੱਚੀ ਹੋ ਸਕਦੀ ਹੈ। ICAR-Sugarcane Breeding Institute (SBI), Coimbatore ਮੁਤਾਬਕ ਕੱਚੇ ਗੰਨੇ ਵਿੱਚ top/bottom Brix ratio 1 ਤੋਂ ਘੱਟ ਹੁੰਦਾ ਹੈ। ਗੰਨਾ ਪੱਕਣ ਨਾਲ ਇਹ ratio 1 ਦੇ ਨੇੜੇ ਜਾਂਦਾ ਹੈ।
ਖੇਤ ਵਿੱਚ test ਕਿਵੇਂ ਕਰੀਏ
- ਸੰਦ: Hand refractometer ਅਤੇ ਰਸ ਕੱਢਣ ਲਈ punch।
- ਗੰਨੇ ਚੁਣੋ: ਖੇਤ ਦੇ ਵੱਖ-ਵੱਖ ਹਿੱਸਿਆਂ ਤੋਂ ਗੰਨੇ ਲਓ। ਇੱਕ ਝੁੰਡ ਵਿੱਚੋਂ ਘੱਟੋ-ਘੱਟ 2 ਗੰਨੇ ਲਓ। ਸਿਰਫ਼ ਖੇਤ ਦੇ ਕਿਨਾਰੇ ਦੇ ਗੰਨੇ ਨਾ ਲਓ।
- ਰਸ ਲਓ: ਹਰ ਗੰਨੇ ਦੀ ਟੀਸੀ ਵਾਲੇ ਹਿੱਸੇ ਅਤੇ ਹੇਠਲੇ ਹਿੱਸੇ ਵਿੱਚੋਂ punch ਨਾਲ ਰਸ ਲੈ ਕੇ Brix ਨੋਟ ਕਰੋ।
- ਹਿਸਾਬ ਲਾਓ: ਟੀਸੀ ਦਾ Brix ÷ ਹੇਠਲਾ Brix = ratio। ਹਿਸਾਬ ਸਮਝਣ ਲਈ ਮਿਸਾਲ: ਟੀਸੀ 18 ਅਤੇ ਹੇਠਾਂ 20 ਹੋਵੇ ਤਾਂ ratio 0.9 ਹੁੰਦਾ ਹੈ।
- ਨੋਟ ਰੱਖੋ: ਖੇਤ, variety, Plantation ਦੀ ਤਾਰੀਖ਼ ਅਤੇ Brix ਨੋਟ ਕਰਕੇ ਰੱਖੋ। ਕੁਝ ਦਿਨਾਂ ਬਾਅਦ ਦੁਬਾਰਾ ਮਾਪੋ ਤਾਂ ratio ਕਿਸ ਪਾਸੇ ਜਾ ਰਿਹਾ ਹੈ, ਇਹ ਦਿਸ ਜਾਵੇਗਾ।
Brix ਅੰਦਾਜ਼ਾ ਹੈ, ਆਖ਼ਰੀ ਜਵਾਬ ਨਹੀਂ
LSU AgCenter ਵੀ Brix ਨੂੰ ਖੇਤ ਵਿੱਚ ਮਿਲਣ ਵਾਲਾ ਅੰਦਾਜ਼ਨ ਮਾਪ ਹੀ ਮੰਨਦਾ ਹੈ। SBI ਮੁਤਾਬਕ ਰਸ ਦਾ pol 16 ਤੋਂ ਵੱਧ ਅਤੇ purity 85% ਤੋਂ ਵੱਧ ਹੋਵੇ ਤਾਂ ਗੰਨਾ ਪੱਕਿਆ ਮੰਨਿਆ ਜਾਂਦਾ ਹੈ। ਇਹ ਅੰਕੜੇ ਛੋਟੀ mill ਦੇ test ਅਤੇ lab ਤੋਂ ਮਿਲਦੇ ਹਨ, refractometer ਤੋਂ ਨਹੀਂ।
ਕਟਾਈ ਤੋਂ 4 ਤੋਂ 6 ਹਫ਼ਤੇ ਪਹਿਲਾਂ ਜਾਂਚ ਕਰੋ
SBI ਦੀ ਗਾਈਡ ਕਹਿੰਦੀ ਹੈ ਕਿ ਮਿੱਥੀ ਕਟਾਈ ਤਾਰੀਖ਼ ਤੋਂ ਘੱਟੋ-ਘੱਟ 4 ਤੋਂ 6 ਹਫ਼ਤੇ ਪਹਿਲਾਂ ਜਾਂਚ ਸ਼ੁਰੂ ਕਰੋ। ਬਿਜਾਈ ਵਾਲੀ ਫ਼ਸਲ ਅਤੇ ਮੁੱਢੀ ਫ਼ਸਲ ਨੂੰ ਵੱਖਰਾ ਰੱਖੋ। ਖੇਤਾਂ ਨੂੰ variety ਅਤੇ Plantation ਦੇ ਮਹੀਨੇ ਮੁਤਾਬਕ ਸਮੂਹਾਂ ਵਿੱਚ ਵੰਡੋ। ਫਿਰ ਵੱਧ Brix ਵਾਲੇ ਖੇਤ ਤੋਂ ਕਟਾਈ ਸ਼ੁਰੂ ਕਰੋ। SBI ਮੁਤਾਬਕ ਅਜਿਹੀ ਵਿਉਂਤ ਨਾਲ ਫ਼ਸਲ ਵੱਧ ਇੱਕਸਾਰ ਪੱਕੀ ਮਿਲਦੀ ਹੈ ਅਤੇ sugar recovery ਵਿੱਚ 0.2 ਤੋਂ 0.5 ਪ੍ਰਤੀਸ਼ਤ ਤੱਕ ਸੁਧਾਰ ਦਰਜ ਹੋਇਆ ਹੈ। ਇਹ ਮਿੱਲ ਪੱਧਰ ਤੇ ਦਰਜ ਅੰਕੜਾ ਹੈ, ਹਰ ਖੇਤ ਦਾ ਵਾਅਦਾ ਨਹੀਂ।
ਪੱਕਣ ਦੇ ਸਮੇਂ ਉੱਤੇ ਕੀ ਅਸਰ ਪੈਂਦਾ ਹੈ?
- ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਖਾਦ
- ਸਿੰਚਾਈ
- ਕੀੜੇ ਅਤੇ ਰੋਗ
- Variety ਅਤੇ ਮੌਸਮ
ਕੱਚਾ ਗੰਨਾ ਵੀ ਨੁਕਸਾਨ ਕਰਦਾ ਹੈ ਅਤੇ ਵੱਧ ਪੱਕਿਆ ਗੰਨਾ ਵੀ। SBI ਦੋਵਾਂ ਤੋਂ ਬਚਣ ਦੀ ਸਲਾਹ ਦਿੰਦਾ ਹੈ। ਇਸ ਲਈ ਕੈਲੰਡਰ ਵੇਖ ਕੇ ਨਹੀਂ, ਮਾਪ ਕੇ ਤੈਅ ਕਰੋ। LSU AgCenter ਮੁਤਾਬਕ ਹੇਠਲੀਆਂ ਪੋਰੀਆਂ ਪਹਿਲਾਂ ਪੱਕਦੀਆਂ ਹਨ, ਅਤੇ ਮੌਸਮ ਅੱਗੇ ਵਧਣ ਨਾਲ ਗੰਨੇ ਦੇ ਉੱਪਰਲੇ ਹਿੱਸੇ ਵਿੱਚ ਵੀ Brix ਵੇਖਣਾ ਪੈਂਦਾ ਹੈ। ਵੱਖ-ਵੱਖ ਖੇਤਾਂ ਦੇ Brix ਦੀ ਤੁਲਨਾ ਕਰਨ ਨਾਲ ਸਮਝ ਆਉਂਦੀ ਹੈ ਕਿ ਕਿਹੜਾ ਖੇਤ ਪਹਿਲਾਂ ਕੱਟਣਾ ਹੈ।
ਸਵਾਲ ਅਤੇ ਜਵਾਬ
Hand refractometer ਨਾਲ pol ਦਾ ਪਤਾ ਲੱਗਦਾ ਹੈ?
ਨਹੀਂ। Refractometer ਸਿਰਫ਼ Brix ਦੱਸਦਾ ਹੈ, ਜੋ ਅੰਦਾਜ਼ਨ ਮਾਪ ਹੈ। Pol ਅਤੇ purity ਲਈ lab ਜਾਂ ਛੋਟੀ mill ਦਾ test ਚਾਹੀਦਾ ਹੈ।
Ratio 1 ਹੋ ਜਾਵੇ ਤਾਂ ਤੁਰੰਤ ਕੱਟ ਦੇਈਏ?
Ratio 1 ਦੇ ਨੇੜੇ ਆਵੇ ਤਾਂ ਸਮਝੋ ਕਿ ਗੰਨਾ ਪੱਕਣ ਦੇ ਨੇੜੇ ਹੈ। ਆਖ਼ਰੀ ਫ਼ੈਸਲਾ pol, purity ਅਤੇ mill ਦੀ ਕਟਾਈ ਤਾਰੀਖ਼ ਵੇਖ ਕੇ ਲਓ।
ਸਰੋਤ: ICAR-Sugarcane Breeding Institute, Coimbatore: FAQ on cane quality · LSU AgCenter: Estimating Brix values to improve sugarcane quality
*ਕਿਸਾਨਾਂ ਦੇ ਨਤੀਜੇ ਉਨ੍ਹਾਂ ਦੇ ਆਪਣੇ ਤਜਰਬੇ ਹਨ, ਗਾਰੰਟੀ ਨਹੀਂ। ਜ਼ਮੀਨ, ਪਾਣੀ, ਮੌਸਮ ਅਤੇ ਸੰਭਾਲ ਮੁਤਾਬਕ ਨਤੀਜੇ ਬਦਲਦੇ ਹਨ।
ਆਪਣੇ ਗੰਨੇ ਲਈ ਸਿੱਧੀ ਸਲਾਹ ਚਾਹੀਦੀ ਹੈ?
ਆਪਣੀ ਮੌਜੂਦਾ crop stage (Plantation, ਪਹਿਲਾ ਪਾਣੀ, Herbicide, 2–4 leaves) ਦੱਸੋ ਅਤੇ program ਬਾਰੇ ਜਾਣੋ।